ਕਿ ਰਾਵਣ ਦਾ ਪੁਤਲਾ ਫ਼ੂਕ ਕੇ ਹੀ ਦੁਸਹਿਰਾ ਮਨਾਉਣ ਦਾ ਅਸਲ ਮਹੱਤਵ ਹੈ ?
ਭਾਰਤ (India)ਇੱਕ ਅਜਿਹਾ ਦੇਸ਼ ਹੈ, ਜਿੱਥੇ ਹਰ ਤੀਸਰੇ ਦਿਨ ਕੋਈ ਨਾ ਕੋਈ ਤਿਓਹਾਰ (Festival) ਪ੍ਰਚਲਿਤ ਰਹਿੰਦਾ ਹੈ | ਜਿਸ ਕਰਕੇ ਭਾਰਤ ਨੂੰ ਤਿਓਹਾਰਾਂ ਦਾ ਦੇਸ਼ ਵੀ ਕਿਹਾ ਜਾਂਦਾ ਹੈ | ਅਤੇ ਇਹਨਾਂ ਵਿੱਚੋ ਇੱਕ ਪ੍ਰਸਿੱਧ ਤਿਓਹਾਰ ਹੈ :- ਦੁਸਹਿਰਾ (Dussehra).
ਇਸ ਦਿਨ ਲੋਕ ਬਹੁਤੇ ਚਾ' ਨਾਲ ਖਾਣ ਪੀਣ ਦੀਆਂ ਦੁਕਾਨਾਂ ਤੇ ਜਾ ਕੇ ਖਾਣ ਪੀਣ ਦੀਆਂ ਵਸਤੂਆਂ ਲੈਂਦੇ ਅਤੇ ਇੱਕ ਦੂਜੇ ਨੂੰ ਵਧਾਈਆਂ ਵੀ ਦਿੰਦੇ | ਸਾਰਿਆਂ ਨੂੰ ਬਹੁਤ ਚਾਹ ਹੁੰਦਾ, ਕੇ ਅੱਜ ਰਾਵਣ (Ravana) ਦਾ ਪੁਤਲਾ ਫੂਕਿਆ ਜਾ ਰਿਹਾ ਹੈ |
ਹੁਣ ਧਿਆਨ ਦੇਣਾ, ਜਦੋ ਵੀ ਕੋਈ ਇਨਸਾਨ ਦੁਸਹਿਰੇ (Dusehra) ਦੇ ਬਾਰੇ ਸੋਚਦਾ ਹੈ ਤਾਂ ਉਸਦੇ ਮਨ ਵਿੱਚ ਇੱਕ ਹੀ ਖਿਆਲ ਅਉਂਦਾ ਹੈ ਰਾਵਣ ਦਾ ਪੁਤਲਾ | ਕਿਉਂ ਕੇ ਸ਼ੁਰੂ ਤੋਂ ਹੀ ਆਪਣੇ ਸਭਨਾ ਦੇ ਦਿਮਾਗ ਵਿੱਚ ਏ ਢਾਲਿਆ ਹੁੰਦਾ ਹੈ | ਦੁਸਹਿਰਾ ਰਾਵਣ ਦਾ ਪੁਤਲਾ ਫ਼ੂਕ ਕੇ ਖੁਸ਼ੀ ਮਨਾਓਣ ਦੀ ਵਜਾਏ ਜੇ ਆਪਾਂ ਏ ਸੋਚੀਏ ਕੇ ਕਿਉਂ ਮਨਾਇਆ ਜਾਂਦਾ ਹੈ ਤਾਂ ਉਹ ਸਾਡੇ ਲਈ ਇੱਕ ਵਧੀਆ ਮਾਰਗ ਦਰਸ਼ਕ ਸਾਬਿਤ ਹੋਵੇਗਾ | ਇਸ ਦਿਨ ਸ਼੍ਰੀ ਭਗਵਾਨ ਰਾਮ (Lord Rama) ਜੀ ਨੇ ਰਾਵਣ (Ravana) ਨੂੰ ਯੁੱਧ ਵਿੱਚ ਹਰਾ ਕੇ ਨੇਕੀ ਦੀ ਜਿੱਤ ਪ੍ਰਾਪਤ ਕੀਤੀ ਸੀ | ਅਤੇ ਮਾਤਾ ਸੀਤਾ (Sita) ਜੀ ਨੂੰ ਰਾਵਣ ਦੇ ਕਬਜੇ ਤੋਂ ਅਜਾਦ ਕਰਵਾਇਆ ਸੀ |
ਪਰ ਬਹੁਤ ਘੱਟ ਲੋਕ ਹੀ ਏ ਗੱਲ ਜਾਣਦੇ ਹੋਣਗੇ, ਕੇ ਰਾਵਣ ਨੇ ਵੀ ਤਾਂ ਆਪਣੀ ਭੈਣ ਸਰੂਪ ਨਖਾਂ ਕਰਕੇ ਏ ਸੱਭ ਮੋਲ ਲਿਆ ਸੀ | ਰਾਵਣ ਦੀ ਪ੍ਰਜਾ ਵਿੱਚ ਸਾਰੇ ਲੋਕ ਖੁਸ਼ ਸਨ | ਰਾਵਣ ਇੱਕ ਬਹੁਤ ਵੱਡਾ ਕਹਿਣ ਦਾ ਭਾਵ ਸਾਰੇ ਵੇਦਾਂ ਦਾ ਵਿਦਾਤਾ ਸੀ ਜਿਸ ਕਰਕੇ ਉਸਨੂੰ ਬ੍ਰਹਿਮੰਡ ਦੀ ਕੋਈ ਤਾਕਤ ਨਹੀਂ ਹਰਾ ਸਕਦੀ ਸੀ | ਜੇਕਰ ਵਿਭੀਸ਼ਨ (Vibhishan) ਰਾਵਣ ਦੇ ਭਰਾ ਨੇ ਭੇਤ ਨਾ ਦਿੱਤਾ ਹੁੰਦਾ, ਤਾਂ ਹੋ ਸਕਦਾ ਯੁੱਧ ਦਾ ਨਤੀਜਾ ਕੁੱਝ ਹੋਰ ਹੁੰਦਾ | ਰਾਵਣ ਕੋਲ ਬੇਸ਼ੁਮਾਰ ਗਿਆਨ ਦਾ ਭੰਡਾਰ ਸੀ ਜਿਸ ਕਰਕੇ ਭਗਵਾਨ ਰਾਮ ਚੰਦਰ ਜੀ ਵੀ ਉਸਦੀ ਵਡਿਆਈ ਕਰਦੇ ਸੀ | ਰਾਵਣ ਨੂੰ ਹਰਾ ਕੇ ਇਸੇ ਲਈ ਉਨ੍ਹਾਂ ਵਲ੍ਹੋ ਬਕਾਇਦਾ ਦੇਹ ਸੰਸਕਾਰ ਕੀਤਾ ਗਿਆ ਸੀ, ਨਾ ਕੇ ਪੁਤਲਾ ਫੂਕਿਆ ਗਿਆ ਸੀ | ਅਤੇ ਇਸਦੇ ਨਾਲ ਚਲਦੇ ਹੀ ਭਗਵਾਨ Ram ਜੀ ਨੇ Vibhishan ਦਾ ਰਾਜ ਤਿਲਕ ਕਰਕੇ ਲੰਕਾ ਦਾ ਰਾਜਾ ਬਣਾ ਦਿੱਤਾ ਅਤੇ ਉਸਨੂੰ ਸੱਚ ਦੇ ਰਾਹ ਤੇ ਚੱਲਣ ਦੀ ਗੱਲ ਵੀ ਆਖੀ |
ਇਸ article ਦੇ ਜਰੀਏ ਸਾਨੂੰ ਏ ਸਿੱਖਣ ਨੂੰ ਮਿਲਿਆ ਹੈ ਕੇ ਕਿਸੀ ਤਿਓਹਾਰ ਨੂੰ ਮਨਾਉਣ ਤੋਂ ਪਹਿਲਾ ਉਸਦੇ ਬਾਰੇ ਜਾਨਣਾ ਜਰੂਰੀ ਹੈ, ਤਾਂ ਕੇ ਸਾਨੂੰ ਉਸਦੇ ਪਿੱਛੇ ਦਾ ਮਕਸਦ ਪਤਾ ਲੱਗ ਸਕੇ, ਅਤੇ ਸਾਡੇ ਹੀ ਜਰੀਏ ਸਾਡੀ ਆਉਣ ਵਾਲੀ ਪੀੜੀ ਵੀ ਸੁਚੇਤ ਰਹੇ |
No comments:
Post a Comment